ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.26
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/251
250
43920
141517
111869
2022-08-29T07:44:11Z
Tamanpreet Kaur
606
/* ਪ੍ਰਮਾਣਿਤ */
proofread-page
text/x-wiki
<noinclude><pagequality level="4" user="Tamanpreet Kaur" /></noinclude>ਭੰਡਾਰ ਤੇ ਇਹਦੇ ਵਿਸ਼ਿਆਂ ਦੇ ਘੇਰੇ- ਸਭੇ ਕਾਸੇ ਵਿਚ ਇਕ ਇਨਕਲਾਬੀ ਤਬਦੀਲੀ ਲਿਆਂਦੀ ਹੈ। ਇਸ ਵੇਲੇ ਇਹ ਪੰਜਾਬੀ ਵਿਚ ਵਾਰਤਕ ਦੇ ਚੋਟੀ ਦੇ ਲਿਖਾਰੀ ਗਿਣੇ ਜਾਂਦੇ ਹਨ। ਨਵੀਂ ਪੀੜ੍ਹੀ ਦੇ ਬਹੁਤ ਸਾਰੇ ਲਿਖਾਰੀਆਂ ਨੇ ਇਹਨਾਂ ਦੇ ਵਿਚਾਰ ਤੇ ਲਿਖਣ-ਢੰਗ ਦਾ ਅਸਰ ਲਿਆ ਹੈ। ਜ਼ਿੰਦਗੀ ਦੇ ਜਿੰਨੇ ਵਿਸ਼ਿਆਂ ਤੇ ਇਹਨਾਂ ਕਾਮਯਾਬੀ ਨਾਲ ਪੰਜਾਬੀ ਵਿਚ ਵਾਰਤਕ ਲਿਖੀ ਹੈ, ਓਨੀ ਹਾਲੀ ਕਿਸੇ ਹੋਰ ਪੰਜਾਬੀ ਲਿਖਾਰੀ ਨੇ ਨਹੀਂ ਲਿਖੀ।
{{gap}}ਇਹਨਾਂ ਦੀ ਵਾਰਤਕ ਆਮ ਬੋਲ ਚਾਲ ਦੇ ਬੜੇ ਨੇੜੇ ਹੁੰਦੀ ਹੈ। ਹਰ ਫ਼ਿਕਰੇ ਦੀ ਬਣਤ੍ਰ ਤੋਂ ਕਿਸੇ ਕਾਰੀਗਰ ਦੀ ਜੁਗਤ ਦਾ ਪਤਾ ਲਗਦਾ ਹੈ। ਅਨੇਕ ਵੰਨਗੀਆਂ ਦੀ ਤਾਲ ਹੈ, ਜਿਹੜੀ ਖ਼ਿਆਲ ਨਾਲ ਸਦਾ ਇਕਸਰ ਰਹਿੰਦੀ ਹੈ। ਲਫ਼ਜ਼ਾਂ ਦੀ ਚੋਣ ਵਿਚ ਬੜੀ ਥਾਈਂ ਕਰਾਮਾਤੀ ਅਸਰ ਹੈ। ਲਫ਼ਜ਼ਾਂ ਦੇ ਸੰਗੀਤਕ ਅਸਰ ਨੂੰ ਖ਼ੂਬ ਨਿਭਾਂਦੇ ਹਨ। ਅਲੰਕਾਰ ਵਰਤਦੇ ਹਨ, ਪਰ ਸਜਾਵਟ ਲਈ ਨਹੀਂ, ਪ੍ਰਗਟਾਵੇ ਵਿਚ ਚਾਨਣ ਕਰਨ ਲਈ:
{{Block center|"ਬਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁਲ ਬੁੱਕਾਂ ਮੂਹੀਂ ਖਲਾਰਦੀ ਰਹਿੰਦੀ ਹੈ, ਇਹਨਾਂ ਫੁੱਲਾਂ ਨਾਲ ਪਧਰਾਏ ਅਡੋ ਖੋੜੇ ਰਸਤਿਆਂ ਉਤੋਂ ਬੱਚੇ ਬੇ-ਖੌਫ਼ ਲੰਘਦੇ ਰਹਿੰਦੇ ਹਨ, ਏਸ ਗਲੋਂ ਬਿਲਕੁਲ ਬੇ-ਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫਲਾਂ ਦੀਆਂ ਮੋਟੀਆਂ ਤੈਹਾਂ ਨੇ ਓਹਨਾਂ ਨੂੰ ਬਚਾ ਕੇ ਰਖਿਆ ਹੈ।}}<noinclude>{{left|੨੬੬}}</noinclude>
3vv98txpuwi3wtd4re5i5zytqsvthxw