ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.21 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਅਨੋਖੀ ਭੁੱਖ.pdf/60 250 17379 141051 68593 2022-07-25T05:54:32Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" /></noinclude>ਕਰਨਾ ਚਾਹੁੰਦੇ ਹਨ?' {{gap}}ਮਾਲਨ-ਉਹਨਾਂ ਦੀ ਇੱਛਾ ਤਾਂ ਨਹੀਂ, ਪਰ ਬਲਬੀਰ ਬੜਾ ਜ਼ੋਰ ਦੇ ਰਿਹਾ ਹੈ। {{gap}}ਮੈਂ-ਅੱਛਾ ਮਾਲਨੇ! ਸੁਣ ਲੈ, ਜੋ ਤੂੰ ਉਹਦਾ ਵਿਆਹ ਬਲਬੀਰ ਨਾਲ ਕਰ ਦਿੱਤਾ, ਤਾਂ ਅਸੀਂ ਇਹ ਮਕਾਨ ਕਦੀ ਵੀ ਨਹੀਂ ਛੱਡਣਾ। ਜਾਹ ਮੁਕੱਦਮਾ ਕਰਕੇ ਲੈ ਲੈ। {{gap}}ਮਾਲਨ-'ਜੇ ਅਜੇਹੀ ਗੱਲ ਸੀ ਤਾਂ ਪਹਿਲਾਂ ਹੀ ਕਿਉਂ ਨਾ ਦਸਿਆ। ਹੁਣ ਤਕ ਕਦੇ ਦਾ ਮੁਕੱਦਮਾ ਚਲ ਗਿਆ ਹੁੰਦਾ।' {{gap}}ਮੈਂ-ਮੁੱਕਦਮੇ ਚਲਾਣਾ ਪੈਸੇ ਦਾ ਕੰਮ ਹੈ। ਫੁਲ ਵੇਚ ਕੇ ਕਿੰਨਾ ਕੁ ਰੁਪਿਆ ਮੁਕਦਮੇ ਲਈ ਜਮ੍ਹਾ ਕੀਤਾ ਹੋਇਆ ਜੇ? {{gap}}ਇਹ ਸੁਣਕੇ ਉਸਨੂੰ ਬੜਾ ਹੀ ਕ੍ਰੋਧ ਆਇਆ, ਬੋਲੀ ਜਦ ਬਲਬੀਰ ਬਾਬੁ ਮੇਰੇ ਜਵਾਈ ਹੋਣਗੇ ਤਾਂ ਸਾਰੀ ਸੰਪਤੀ ਉਨ੍ਹਾਂ ਦੀ ਹੀ ਹੋਵੇਗੀ। ਉਹ ਆਪੇ ਮੁਕਦਮਾ ਕਰਕੇ ਲੈ ਲੈਣਗੇ। ਉਹਨਾਂ ਵਿਚ ਇਹ ਸ਼ਕਤੀ ਹੈ। {{gap}}ਇਹ ਕਹਿਕੇ ਉਹ ਉਠਣ ਲਗੀ, ਪਰ ਮੈਂ ਪੱਲਾ ਖਿਚ ਕੇ ਬਿਠਾ ਲਿਆ ਤੇ ਪੁਛਿਆ- ਨਾਲਸ਼ ਕਰਨ ਨਾਲ ਤਾਂ ਬਲਬੀਰ ਜਾਇਦਾਦ ਲਏਗਾ ਪਰ ਤੈਨੂੰ ਕੀ ਮਿਲੇਗਾ?' {{gap}}ਉਹ-ਮੇਰੀ ਲੜਕੀ ਨੂੰ ਸੁਖ ਹੋਵੇਗਾ। {{gap}}ਮੈਂ-ਤੇ ਮੇਰੇ ਦਿਉਰ ਨਾਲ ਵਿਆਹ ਕਰਨ ਤੇ ਉਸਨੂੰ ਦੁਖ ਹੋਵੇਗਾ। {{gap}}ਉਹ-ਉਹ ਕਿਉਂ? ਉਹ ਮੇਰੇ ਵਲੋਂ ਭਾਵੇਂ ਕਿਤੇ ਰਹੇ ਮੈਨੂੰ ਸੁਖ ਹੀ ਸੁਖ ਹੈ। {{gap}}ਮੈਂ-ਤੇਰਾ ਆਪਣਾ ਸੁਖ ਵੀ ਕੋਈ ਚੀਜ਼ ਹੈ ਜਾਂ ਨਹੀਂ? {{gap}}ਉਹ-ਸਾਡਾ ਆਪਣਾ ਸੁਖ ਕੀ ਹੈ। ਲੜਕੀ ਦੇ ਸੁਖ ਨਾਲ ਹੀ ਸੁਖ ਹੈ। {{gap}}ਮੈਂ-ਪਰ ਵਦਾਇਗੀ ਦੀ ਗੱਲ?<noinclude>{{right|੬੩.}}</noinclude> d7zhfnifdeqmxs0j3l8gcceg44ez0tk ਪੰਨਾ:ਅਨੋਖੀ ਭੁੱਖ.pdf/61 250 17383 141052 68594 2022-07-25T06:04:33Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>{{gap}}ਇਹ ਸੁਣ ਕੇ ਉਹ ਹੱਸ ਪਈ ਤੇ ਬੋਲੀ-'ਅਸਲ ਗਲ ਦਸਾਂ! ਇਥੇ ਵਿਆਹ ਕਰਨਾ ਸ਼ੁਕਲਾ ਨੂੰ ਪਸੰਦ ਨਹੀਂ।' {{gap}}ਮੈਂ-ਉਹ ਕਿਉਂ? {{gap}}ਕੀ ਕਹਿੰਦੀ ਹੈ? {{gap}}ਮਾਲਨ-ਇਥੋਂ ਦੀ ਗਲ ਚਲਣ ਤੇ ਕਹਿੰਦੀ ਹੈ, ਅੰਨ੍ਹੀ ਨੂੰ ਵਿਆਹ ਨਾਲ ਕੀ ਕੰਮ? {{gap}}ਮੈਂ-ਤੇ ਬਲਬੀਰ ਦੇ ਬਾਰੇ ਕੀ ਕਹਿੰਦੀ ਹੈ? {{gap}}ਮਾਲਨ-ਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਸਾਨੂੰ ਸਭ ਕੁਝ ਦਿਵਾਇਆ ਹੈ। ਉਹ ਜੋ ਕਹਿਣ ਕਰਨਾ ਉਚਿਤ ਹੈ। {{gap}}ਮੈਂ-ਵਿਆਹ ਦੇ ਵਿਚ ਕੰਨਿਆਂ ਦੀ ਕੋਈ ਸੰਪਤੀ ਨਹੀਂ ਹੋਣੀ ਚਾਹੀਦੀ। ਮਾਂ ਪਿਉ ਜੋ ਕਰਨ ਉਸਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। {{gap}}ਮਾਲਨ-ਸ਼ੁਕਲਾ ਕੋਈ ਨਾ-ਬਾਲਗ ਤਾਂ ਨਹੀਂ, ਨਾ ਹੀ ਸਾਡੇ ਪੇਟ ਦੀ ਧੀ ਹੈ। ਸੰਪਤੀ ਸਾਰੀ ਉਹਦੀ ਹੈ। ਸਾਨੂੰ ਤਾਂ ਉਸਦੀ ਆਗਿਆ ਅਨੁਸਾਰ ਚਲਣਾ ਪਵੇਗਾ। ਜੇ ਸਾਨੂੰ ਘਰੋਂ ਵੀ ਕੱਢ ਦੇਵੇ ਤਾਂ ਸਾਡਾ ਕੀ ਚਾਰਾ ਹੈ। {{gap}}ਮੈਂ ਫੇਰ ਸੋਚ ਕੇ ਪੁਛਿਆ, 'ਕੀ ਸ਼ੁਕਲਾ ਤੇ ਬਲਬੀਰ ਆਪਸ ਵਿਚ ਮਿਲਦੇ ਹਨ?' {{gap}}ਮਾਲਨ-ਨਹੀਂ, ਬਲਬੀਰ ਬਾਬੂ ਕਦੀ ਵੀ ਨਹੀਂ ਮਿਲਦੇ। {{gap}}ਮੈਂ-ਕੀ ਮੇਰੀ ਸ਼ੁਕਲਾ ਨਾਲ ਮੁਲਾਕਾਤ ਹੋ ਸਕਦੀ ਹੈ? {{gap}}ਮਾਲਨ-ਮੇਰੀ ਵੀ ਇਹੋ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਲਵੋ। ਤੁਹਾਡੀ ਗੱਲ ਉਹ ਮੰਨ ਵੀ ਜ਼ਰੂਰ ਲਵੇਗੀ। {{gap}}ਮੈਂ-ਇਕ ਵਾਰੀ ਯਤਨ ਤਾਂ ਕਰਾਂਗੀ, ਕੀ ਤੂੰ ਉਸਨੂੰ ਕਲ੍ਹ ਮੇਰੇ ਪਾਸ ਭੇਜ਼ ਦੇਵੇਂਗੀ। {{gap}}ਮਾਲਨ-ਉਸ ਦੇ ਆਉਣ ਵਿਚ ਕੋਈ ਹਰਜ਼ ਤਾਂ ਨਹੀ ਹੈ<noinclude>{{left|੬੪.}}</noinclude> r1dn3ym1tlcqm03lprqa9vk9rs7kml1